
ਜਲੰਧਰ 14 ਦਸੰਬਰ (ਕਬੀਰ ਸੌਂਧੀ) : ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੇ 100 ਵਰ੍ਹੇ ਪੂਰੇ ਹੋਣ ਮੌਕੇ ਅੱਜ ਮੋਗਾ ਦੇ ਪਿੰਡ ਕਿੱਲੀ ਚਹਿਲਾਂ ਵਿਖੇ ਵਿਸ਼ਾਲ ਰੈਲੀ ਤੇ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ। ਇਸ ਮੌਕੇ ਅੱਜ ਸਵੇਰੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ, ਇੰਦਰਜੀਤ ਸਿੰਘ ਬੱਬਰ ਮੀਤ ਪ੍ਰਧਾਨ ਯੂਥ ਅਕਾਲੀ ਦਲ, ਸੁਖਜਿੰਦਰ ਸਿੰਘ ਅਲੱਗ ਜਨਰਲ ਸੈਕਟਰੀ ਯੂਥ ਅਕਾਲੀ ਦਲ ਦੀ ਅਗਵਾਈ ’ਚ ਬਹੁਤ ਵੱਡਾ ਕਾਫਲਾ ਮਾਡਲ ਹਾਊਸ, ਜਲੰਧਰ ਤੋਂ ਮੋਗਾ ਲਈ ਰਵਾਨਾ ਹੋਇਆ। ਇਸ ਦੌਰਾਨ ਤਕਰੀਬਨ 25-30 ਕਾਰਾਂ ਤੇ ਹੋਰ ਵਾਹਨਾਂ ਦਾ ਇਹ ਕਾਫਲਾ ਜੋ ਕਿ ਜਲੰਧਰ ਤੋਂ ਹੁੰਦਾ ਹੋਇਆ ਮੋਗੇ ਪਹੁੰਚਿਆ।
ਇਸ ਮੌਕੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਇਸ ਅੱਜ ਮੋਗਾ ਵਿਖੇ ਲੋਕਾਂ ਤੇ ਅਕਾਲੀ ਵਰਕਰਾਂ ਦੇ ਬੇਮਿਸਾਲ ਇਕੱਠ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਦਾ ਸੱਤਾ ’ਚੋ ਜਾਣਾ ਹੁਣ ਤਹਿ ਹੈ ਅਤੇ ਅਕਾਲੀ ਦਲ-ਬਸਪਾ ਗਠਜੋੜ ਦੀ ਸਰਕਾਰ ਦਾ ਆਉਣ ਯਕੀਨੀ ਹੈ। ਉਨ੍ਹਾਂ ਨੇ ਅਕਾਲੀ ਵਰਕਰਾਂ ਯਕੀਨ ਦਿਵਾਉਂਦਿਆਂ ਕਿਹਾ ਕਿ ਅਕਾਲੀ ਦਲ-ਬਸਪਾ ਦੀ ਸਰਕਾਰ ਆਉਣ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਤੁਹਾਨੂੰ ਬਣਦੀਆਂ ਨੁਮਾਇੰਦਗੀਆਂ ਦਿੱਤੀਆਂ ਜਾਣਗੀਆਂ। ਮਨਜੀਤ ਸਿੰਘ ਟੀਟੂ ਨੇ ਉਨ੍ਹਾਂ ਨਾਲ ਮੋਗਾ ਵਿਖੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਅਮਰਪ੍ਰੀਤ ਸਿੰਘ, ਨਰਿੰਦਰ ਨੰਦਾ, ਜੋਤੀ ਟੰਡਨ, ਨਵੀਨ ਬੱਬਰ, ਗੁਰਮੀਤ ਸਿੰਘ ਮੀਤ, ਹਨੀ, ਗੌਰਵ ਪੰਡਤ, ਪ੍ਰਿੰਸ ਬੀਬਾ, ਨਰੇਸ਼ ਰਾਜ ਨਾਗਰ ਅਤੇ ਬਬਲੂ ਕੈਂਪ ਆਦਿ ਮੌਜੂਦ ਰਹੇ।
ਦੱਸਣਯੋਗ ਹੈ ਕਿ ਅੱਜ ਮੋਗਾ ਵਿਖੇ ਹੋ ਰਹੀ ਸ਼੍ਰੋਮਣੀ ਅਕਾਲੀ ਦਲ ਦਾ ਵਿਸ਼ਾਲ ਸਮਾਰੋਹ ’ਚ ਲੱਖਾਂ ਦੀ ਤਦਾਦ ’ਚ ਅਕਾਲੀ ਦਲ ਵਰਕਰ, ਬਹੁਜਨ ਸਮਾਜ ਪਾਰਟੀ ਦੇ ਵਰਕਰ ਤੇ ਵੱਡੀ ਗਿਣਤੀ ’ਚ ਲੋਕ ਪਹੁੰਚੇ ਹੋਏ ਹਨ। ਇੰਨਾ ਹੀ ਨਹੀਂ ਅਕਾਲੀ ਦਲ ਦੇ ਯੂਥ ਵਰਕਰ ਕੱਲ ਰਾਤ ਦੇ ਹੀ ਮੋਗਾ ਵਿਖੇ ਪਹੁੰਚੇ ਸਨ, ਜਿਨ੍ਹਾਂ ਵਲੋਂ ਸਮਾਰੋਹ ਦੀਆਂ ਤਿਆਰੀਆਂ ਕੀਤੀਆਂ ਗਈਆਂ ਸਨ। ਇਸ ਦੌਰਾਨ ਰੈਲੀ ’ਚ ਸ਼ਾਮਲ ਹੋਏ ਲੋਕਾਂ ਲਈ ਲੰਗਰ ਦਾ ਵੀ ਬਹੁਤ ਵਧੀਆਂ ਪ੍ਰਬੰਧ ਕੀਤਾ ਗਿਆ ਹੈ।